(‘ਤੱਤ ਗੁਰਮਤਿ ਪਰਿਵਾਰ’ ਦੀ ਮੁੱਢਲੀ ਜਾਣਕਾਰੀ )
ਤੱਤ ਗੁਰਮਤਿ
ਪਰਿਵਾਰ
ਤੱਤ
ਗੁਰਮਤਿ ਕੀ ਹੈ ? :
ਗੁਰਮਤਿ (ਨਾਨਕ
ਫਲਸਫਾ) ਉਹ ਵਿਚਾਰਧਾਰਾ ਹੈ, ਜਿਸਦਾ ਮਕਸਦ ਮਨੁੱਖ ਦੇ ਅੰਤਰਆਤਮੇ ਨੂੰ ਜਾਗ੍ਰਿਤ ਕਰਕੇ, ਇਕ ਆਦਰਸ਼
ਮਨੁੱਖ ਦੀ ਸਾਜਨਾ ਕਰਨਾ ਹੈ। ਇਨ੍ਹਾਂ ਆਦਰਸ਼ ਮਨੁੱਖਾਂ ਰਾਹੀਂ ਹੀ
‘ਬੇਗਮਪੁਰਾ’ ਦੀ ਸਥਾਪਨਾ ਹੋ
ਸਕਦੀ ਹੈ । ਇਸ ਗੁਰਮਤਿ ਵਿਚਾਰਧਾਰਾ ਨੂੰ ਦਸ ਨਾਨਕ ਸਰੂਪਾਂ ਨੇ ਪ੍ਰਗਟ ਕੀਤਾ, ਜੀਵਿਆ ਅਤੇ
ਪ੍ਰਚਾਰਿਆ। ਇਸ ਵਿਚਾਰਧਾਰਾ ਦਾ ਸ੍ਰੋਤ
‘ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ
ਬਗੈਰ) ਹਨ । ਇਸ ਵਿਚਾਰਧਾਰਾ ਦੀ ਸਭ ਤੋਂ ਵੱਡੀ ਖੂਬੀ, ਇਸ ਦਾ
‘ਨਿਰੋਲ
ਮਨੁੱਖਤਾਵਾਦੀ’ (ਸਰਬੱਤ ਦਾ ਭਲਾ)
ਹੋਣਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਚਲਿਤ ਧਰਮ ਦੀ ਵਿਚਾਰਧਾਰਾ, ਨਿਰੋਲ ਮਨੁੱਖਤਾਵਾਦੀ
(ਵਿਤਕਰੇ ਰਹਿਤ) ਨਹੀਂ ਸੀ।
ਹੁਣ ਸਵਾਲ ਉਠਦਾ ਹੈ ਕਿ
‘ਗੁਰਮਤਿ’ ਦੀ ਥਾਂ
‘ਤੱਤ ਗੁਰਮਤਿ’ ਲਫਜ਼ ਵਰਤਣ ਦੀ ਲੋੜ
ਕਿਉਂ ਪਈ ? ਨਾਨਕ ਫਲਸਫੇ ਦੀ ਇਸ ਮਨੁੱਖਤਾਵਾਦੀ ਵਿਚਾਰਧਾਰਾ ਵਾਸਤੇ ‘ਗੁਰਮਤਿ’ ਲਫਜ਼ ਹੀ ਵਰਤਿਆ
ਜਾਂਦਾ ਸੀ। ਪਰ ਪਿਛਲੇ ਲਗਭਗ ੨੫੦ ਸਾਲਾਂ ਵਿਚ ਸਿੱਖ ਕੌਮ ਦੀ ਬੇਧਿਆਨੀ, (ਸੱਚ ਤੇ ਮਨੁੱਖਤਾ
ਵਿਰੋਧੀ) ਬ੍ਰਾਹਮਣਵਾਦੀ ਤਾਕਤਾਂ ਦੀਆਂ ਸਾਜਿਸ਼ਾਂ ਅਤੇ ਹੋਰ ਕਈਂ ਕਾਰਨਾਂ ਕਰਕੇ ਇਸ ਵਿਚਾਰਧਾਰਾ (ਦੀ
ਵਿਆਖਿਆ) ਦਾ ਮੂੰਹ-ਮੁਹਾਂਦਰਾ ਹੀ ਉਲਟਾ ਕੇ ਰੱਖ ਦਿਤਾ ਹੈ। ਅੱਜ ਦੇ ਸਿੱਖ ਸਮਾਜ ਦੀ ਹਾਲਤ ਵੇਖ ਕੇ
ਹਰ ਜਾਗਰੂਕ ਸਿੱਖ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦਾ ਹੈ। ਅੱਜ ਸਿੱਖ ਸਮਾਜ ਵਿਚ ਉਹ ਸਾਰੇ
ਗਲਤ ਕੰਮ, ਕਰਮਕਾਂਡ ਆਦਿ ਧਰਮ ਸਮਝ ਕੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ
‘ਨਾਨਕ
ਫਲਸਫਾ’
(ਗੁਰਮਤਿ) ਦੇਂਦਾ ਹੈ।
ਅੱਜ ਸਿੱਖ ਸਮਾਜ
ਦੇ ਲਗਭਗ ਹਰ ਪ੍ਰਚਲਿਤ ਧਰਮ ਸਥਾਨ (ਗੁਰਦੁਆਰੇ, ਡੇਰੇ, ਤਖ਼ਤ ਆਦਿ) ਵਿਚ ਗੁਰਮਤਿ ਤਾਂ ਬਹੁਤ ਘੱਟ
ਮਿਲਦੀ ਹੈ ਪਰ ਬ੍ਰਾਹਮਣਵਾਦੀ ਤਰਜ਼ ਦੇ ਕਰਮਕਾਂਡਾਂ ਦਾ ਪਸਾਰਾ ਆਮ ਵੇਖਿਆ ਜਾ ਸਕਦਾ ਹੈ। ਹੋਰ ਤਾਂ
ਹੋਰ ਸਭ ਤੋਂ ਪ੍ਰਮਾਣਿਕ ਮੰਨੀ ਜਾਂਦੀ (ਪੰਥ ਪ੍ਰਵਾਨਿਤ) ‘ਸਿੱਖ ਰਹਿਤ ਮਰਿਯਾਦਾ’ ਵਿਚ ਵੀ ਅਨੇਕਾਂ
ਨੁਕਤੇ ਐਸੇ ਹਨ ਜੋ ਨਾਨਕ ਫਲਸਫੇ (ਗੁਰੂ ਗ੍ਰੰਥ ਸਾਜਿਬ ਜੀ ) ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ।
ਭਾਵ ਕਿ ਕੌਮ ਨੇ ਨਾਨਕ ਫਲਸਫੇ ਦਾ ਮੂੰਹ–ਮੁਹਾਂਦਰਾ ਹੀ ਪਲਟ ਕੇ ਰੱਖ ਦਿਤਾ ਹੈ। ਫੇਰ ਵੀ ਹਰ
ਪ੍ਰਚਾਰਕ, ਜਥਾ, ਡੇਰੇਦਾਰ, ਟਕਸਾਲ ਆਦਿ ਅਪਣੇ ਪ੍ਰਚਾਰ ਨੂੰ ‘ਗੁਰਮਤਿ ਪ੍ਰਚਾਰ’ ਹੀ ਕਹਿ ਰਿਹਾ ਹੈ,
ਭਾਂਵੇ ਉਨ੍ਹਾਂ ਦਾ ਪ੍ਰਚਾਰ ਸੱਚ (ਗੁਰਮਤਿ) ਦੇ ਕਿੰਨਾਂ ਉਲਟ ਵੀ ਕਿਉਂ ਨਾ ਹੋਵੇ ।
ਐਸੇ ਹਾਲਾਤ ਤੋਂ
ਚਿੰਤਿਤ ਕੁੱਝ ਜਾਗਰੂਕ ਸਿੱਖਾਂ ਨੇ ਨਾਨਕ ਫਲਸਫੇ ਨੂੰ ਦੁਬਾਰਾ ਫੇਰ ਉਸਦੇ ਖਰੇ ਅਤੇ ਸਪਸ਼ਟ ਰੁਪ ਵਿਚ
ਸਾਹਮਣੇ ਲਿਆਉਣ ਦਾ ਬੀੜਾ ਚੁੱਕਿਆ। ਇਹੋ ਜਿਹੇ ਪੰਥਦਰਦੀਆਂ ਵਲੋਂ ਹੀ ‘ਤੱਤ ਗੁਰਮਤਿ’ (ਸਹੀ
ਗੁਰਮਤਿ) ਲਫਜ਼ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ। ਹੌਲੀ-ਹੌਲੀ ਇਹ ਜਾਗ੍ਰਿਤੀ ਇਕ
‘ਪੁਨਰਜਾਗਰਣ’ ਲਹਿਰ ਦਾ ਰੂਪ
ਧਾਰਨ ਕਰਦੀ ਜਾ ਰਹੀ ਹੈ।
‘ਤੱਤ ਗੁਰਮਤਿ ਪਰਿਵਾਰ’ :
ਸਿੱਖ ਸਮਾਜ ਵਿਚ
ਸਭ ਤੋਂ ਪ੍ਰਮਾਣਿਕ (ਗੁਰਮਤਿ ਅਨੁਸਾਰੀ ) ਸਮਝੀ ਅਤੇ ਪ੍ਰਚਾਰੀ ਜਾਂਦੀ ਵਿਚਾਰਧਾਰਾ ਪੰਥ ਪ੍ਰਵਾਨਤ
‘ਸਿਖ
ਰਹਿਤ ਮਰਿਯਾਦਾ’ ਹੈ। ਅਕਾਲ ਤਖ਼ਤ ਦੇ
ਨਾਂ ਤੇ ਜਾਰੀ ਹੋਣ ਅਤੇ ਕੌਮ ਦੀ ਕੇਂਦਰੀ ਧਾਰਮਿਕ ਜੱਥੇਬੰਦੀ (ਸ਼੍ਰੋਮਣੀ ਕਮੇਟੀ) ਵੱਲੋਂ ਤਿਆਰ
ਕੀਤੀ ਹੋਣ ਕਰਕੇ, ਇਸ ਦੀ ਪ੍ਰਮਾਣਿਕਤਾ ਹੋਰ ਵੀ ਵੱਧ ਸਮਝੀ ਜਾਂਦੀ ਹੈ। ਇਸ ਨੂੰ ਵੀ ਪੂਰੀ ਤਰਾਂ
ਕੌਮ ਦਾ ਜ਼ਿਆਦਾਤਰ ਹਿੱਸਾ (ਸਮੇਤ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਦੇ) ਨਹੀਂ ਪ੍ਰਵਾਨ ਕਰਦਾ।
ਕੌਮ ਦਾ ਜਾਗਰੂਕ ਤਬਕਾ ਸਮਝੀ ਜਾਂਦੀ ਮਿਸ਼ਨਰੀ ਲਹਿਰ ਵੱਲੋਂ, ਇਸ ਨੂੰ ਇੰਨ–ਬਿੰਨ ਮੰਨਣ ਦੀ ਪ੍ਰੋੜਤਾ
(ਜ਼ਿਦ) ਕੀਤੀ ਜਾਂਦੀ ਹੈ। ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਇਸ ਰਹਿਤ ਮਰਿਯਾਦਾ ਵਿਚ ਹੀ ਅਨੇਕਾਂ
ਨੁਕਤੇ ਐਸੇ ਹਨ ਜੋ ਨਿਰੋਲ ਨਾਨਕ ਫਲਸਫੇ ਦੀ ਖਿਲਾਫਤ ਕਰਦੇ ਨਜ਼ਰ ਆਉਂਦੇ ਹਨ।
‘ਨਾਨਕ ਫਲਸਫੇ’ ਦੀ ਵਿਆਖਿਆ ਦਾ
ਮੂੰਹ–ਮੁਹਾਂਦਰਾ ਗਲਤ ਪੇਸ਼ ਕਰਨ ਵਿਚ ਇਹ ਰਹਿਤ ਮਰਿਯਾਦਾ ਦੀਆਂ ਕੁੱਝ ਮੱਦਾਂ ਕਾਫੀ ਹੱਦ ਤੱਕ
ਯੋਗਦਾਨ ਪਾ ਰਹੀਆਂ ਹਨ।
ਐਸੇ ਹਾਲਾਤ ਵਿਚ
‘ਗੁਰਮਤਿ’ ਦੀ ਸੋਝੀ ਰਖੱਣ ਵਾਲੇ ਗੁਰਸਿੱਖਾਂ ਦਾ ਇਸ ਪੰਥ ਪ੍ਰਵਾਨਿਤ (ਰਹਿਤ ਮਰਿਯਾਦਾ ਦੀਆਂ ਕੁੱਝ
ਮੱਦਾਂ ਨੂੰ ਇੰਨ-ਬਿੰਨ ਮੰਨਣਾ) ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਜਾਪਦਾ।
ਇਨ੍ਹਾਂ
ਗੁਰਸਿੱਖਾਂ ਦਾ ਮਨ ਇਸ ਗੱਲ ਵਾਸਤੇ ਤਿਆਰ ਨਹੀਂ ਹੋ ਸਕਿਆ ਕਿ ਉਹ
‘ਪੰਥ
ਪ੍ਰਵਾਣਿਕਤਾ’ ਦੇ ਨਾਂ ਉਤੇ, ਐਸਾ
ਜੀਵਨ ਜੀਊਂਦੇ ਰਹਿਣ, ਜਿਹੜਾ ਨਾਨਕ ਪਾਤਸ਼ਾਹ ਜੀ ਵੱਲੋਂ ਦਰਸਾਏ ਗਏ ਸਿਧਾਂਤਾਂ ਦੇ ਬਿਲਕੁਲ ਵਿਪਰੀਤ
ਹੋਵੇ। ਸੋ ਉਨ੍ਹਾਂ ਨੇ
‘ਤੱਤ ਗੁਰਮਤਿ’ ਦੇ ਨਾਂ ਹੇਠ ਇਸ
ਬਾਰੇ ਲਿਖਤਾਂ ਅਤੇ ਲੈਕਚਰਾਂ ਆਦਿ ਰਾਹੀਂ ਜਾਗਰੂਕਤਾ ਲਿਆਉਣੀ ਸ਼ੁਰੂ ਕਰ ਦਿਤੀ ਹੈ।
ਬੇਸ਼ੱਕ ਹੁਣ ‘ਤੱਤ
ਗੁਰਮਤਿ’ ਦਾ ਕੁੱਝ ਪ੍ਰਚਾਰ ਤਾਂ ਹੋ ਰਿਹਾ ਹੈ ਪਰ ਆਮ ਜੀਵਨ ਵਿਚ, ਇਸ ਦੀ ਝਲਕ ਬਹੁਤ ਘੱਟ ਵੇਖਣ
ਨੂੰ ਮਿਲ ਰਹੀ ਹੈ। ਵਿਅਕਤੀਗਤ ਪੱਧਰ ਉੱਤੇ ਤਿੰਨ ਚਾਰ ਐਸੇ ਤੱਤ ਗੁਰਮਤਿ ਸਮਾਗਮ (ਦਿੱਲੀ, ਜੰਮੂ,
ਫਰੀਦਾਬਾਦ ਅਤੇ ਮੋਹਾਲੀ ਆਦਿ) ਹੋਏ ਹਨ ਪਰ ਹਾਲੀ ਇਕ ਪ੍ਰਚੰਡ ਲਹਿਰ ਚਲਾਉਣ ਦੀ ਲੋੜ ਹੈ। ਐਸੇ
ਸਮਾਗਮਾਂ ਦੇ ਘੱਟ ਹੋਣ ਦਾ ਵੱਡਾ ਕਾਰਨ ਹੈ ਕਿ ਐਸੇ ਸਮਾਗਮਾਂ ਨੂੰ ਕਰਨ ਵੇਲੇ ਕਈਆਂ ਦੀ ਨਰਾਜ਼ਗੀ
ਸਹੇੜਨੀ ਪੈਂਦੀ ਹੈ।
‘ਪੰਥ ਚੋਂ ਛੇਕੇ
ਜਾਣ’ ਦਾ
ਵੀ ਡਰ ਬਣਿਆ ਰਹਿੰਦਾ ਹੈ। ਨਾਲ ਹੀ ਐਸੇ ਸਮਾਗਮਾਂ ਦੀ ਹਿਮਾਇਤ ਕਰਨ ਵਾਲੇ ਅਤੇ ਉਸ ਨੂੰ ਸਿਰੇ
ਚੜਾਉਣ ਵਿਚ ਮਦਦ ਕਰਨ ਵਾਲੇ ਸਾਥੀ ਨਹੀਂ ਮਿਲ ਪਾਉਂਦੇ ਕਿਉਂਕਿ ਐਸੀ ਸੋਚ ਵਾਲਿਆਂ ਦਾ ਕੋਈ ਸਾਂਝਾ
ਪਲੇਟਫਾਰਮ ਨਹੀਂ ਹੈ । ਨਾਲ ਹੀ ਵਿਅਕਤੀਗਤ ਤੌਰ ਤੇ ਕੀਤੇ ਗਏ ਸਮਾਗਮ
‘ਅਪਣੀ ਅਪਣੀ
ਡਫਲੀ ਅਪਣਾ ਅਪਣਾ ਰਾਗ’ ਵਾਂਗੂ ਵੀ ਸਿੱਧ
ਹੋ ਰਹੇ ਹਨ।
ਸੋ ‘ਤੱਤ ਗੁਰਮਤਿ
ਪਰਿਵਾਰ’ ਐਸੀ ਸੋਚ ਰੱਖਣ ਵਾਲੇ ਜਾਗਰੂਕ ਸਿੱਖਾਂ ਵਾਸਤੇ ਇਕ ਸਾਂਝਾ ਪਲੇਟਫਾਰਮ ਬਣਾਉਣ ਦਾ ਉਪਰਾਲਾ
ਹੈ। ‘ਤੱਤ ਗੁਰਮਤਿ ਪਰਿਵਾਰ’ ਵੱਡੇ ਸਿੱਖ ਸਮਾਜ (ਕੌਮ) ਦਾ ਹੀ ਇਕ ਪਰਿਵਾਰ (ਹਿੱਸਾ) ਹੈ ਜਿਸ ਦੇ
ਮੈਂਬਰਾਂ ਦਾ ਮੁੱਖ ਮਕਸਦ ‘ਨਾਨਕ ਫਲਸਫੇ’ ਨੂੰ ਇਸਦੇ ਨਿਰੋਲ ਖਰੇ, ਸਪੱਸ਼ਟ ਮਨੁੱਖਤਾਵਾਦੀ ਰੂਪ ਵਿਚ
ਦੁਨੀਆਂ ਦੇ ਸਾਹਮਣੇ ਲਿਆਉਣ ਅਤੇ ਉਸ ਅਨੁਸਾਰ ਜੀਵਨ-ਜਾਚ ਬਣਾਉਣ ਲਈ ਹਰ ਸੰਭਵ ਜਤਨ ਕਰਨਾ ਹੈ।
ਇਹ
ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਕੋਈ ਸੰਸਥਾ, ਜੱਥੇਬੰਦੀ ਜਾਂ ਕਾਲਜ ਆਦਿ ਨਹੀਂ ਹੈ ਅਤੇ ਨਾ ਹੀ
ਇਸਦੇ ਕੋਈ ਪ੍ਰਧਾਨ, ਸੈਕਟਰੀ, ਚੈਅਰਮੈਨ ਆਦਿ ਹਨ।
‘ਤੱਤ ਗੁਰਮਤਿ ਪਰਿਵਾਰ’ ਕੰਮ ਕਿਵੇਂ ਕਰੇਗਾ ? :
ਇਸ ਪਰਿਵਾਰ ਦਾ
ਮੈਂਬਰ ਬਨਣ ਲਈ ਮੁਢਲੀ ਸ਼ਰਤ ਸਿਰਫ ਇਕ ਇਹ ਹੀ ਹੈ :
“ਉਹ ਮਨੁੱਖ ਜੋ
ਸਿਰਫ ਤੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਨੂੰ ਅਪਣਾ ਗੁਰੂ ਮੰਨਦਾ ਹੈ,
ਉਹੀ ਇਸ ਦਾ ਮੈਂਬਰ ਬਣ ਸਕਦਾ ਹੈ। ਸਿਰਫ ਤੇ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਗੁਰੂ’
ਮੰਨਣ ਦਾ ਸਪੱਸ਼ਟ ਭਾਵ ਇਹ ਵੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਕਿਸੇ ਵੀ ਰਚਨਾ
ਨੂੰ ਗੁਰਬਾਣੀ (ਗੁਰੂ) ਨਾ ਮੰਨਦਾ ਹੋਵੇ”।
‘ਤੱਤ ਗੁਰਮਤਿ
ਪਰਿਵਾਰ’ ਦਾ ਕੰਮ ਚਲਾਉਣ ਲਈ ਕੁੱਝ ਮੁੱਢਲੇ ਪ੍ਰੰਬਧਕੀ ਸੇਵਾਦਾਰ ਹੋਣਗੇ। ਇਹੀ ਬਾਅਦ ਵਿਚ ‘ਤੱਤ
ਗੁਰਮਤਿ ਪਰਿਵਾਰ’ ਦੇ ਬਾਕੀ ਅੰਗਾਂ ਦੇ ਪ੍ਰਬੰਧ ਬਾਰੇ ਫੈਸਲੇ ਲੈਣਗੇ।
ਇਸ ‘ਪਰਿਵਾਰ’ ਦੇ
ਮੁਢਲੇ ਪ੍ਰਬੰਧਕੀ ਮੈਂਬਰ ਹਨ :
ਪ੍ਰਿ. ਨਰਿੰਦਰ
ਸਿੰਘ ‘ਜੰਮੂ’, ਸ. ਦਲੀਪ ਸਿੰਘ ‘ਕਸ਼ਮੀਰੀ’, ਸ.
ਜਸਬਿੰਦਰ ਸਿੰਘ ‘ਖਾਲਸਾ’ (ਦੁਬਈ ਵਾਲੇ) ਸ. ਪ੍ਰੀਤਮ ਸਿੰਘ ‘ਮਟਵਾਨੀ’
ਮੋਗਾ, ਸ. ਗੁਰਿੰਦਰ ਸਿੰਘ ‘ਮੋਹਾਲੀ’, ਸ. ਸੀ. ਡੀ.
ਸਿੰਘ ਜੰਮੂ , ਸ. ਮੋਹਨ ਸਿੰਘ ਡੇਰਾਬਸੀ
‘ਤੱਤ ਗੁਰਮਤਿ
ਪਰਿਵਾਰ’ ਵੱਲੋਂ ਮੰਨੇ–ਪ੍ਰਮੰਨੇ ਤੱਤ ਗੁਰਮਤਿ ਵਿਦਵਾਨਾਂ (ਬੇਸ਼ੱਕ ਉਹ ‘ਪਰਿਵਾਰ’ ਦੇ ਮੈਂਬਰ ਨਾ
ਹੋਣ) ਦਾ ਇਕ ਪੈਨਲ ਬਣਾਇਆ ਗਿਆ ਹੈ। ਇਸ ਪੈਨਲ ਦੇ ਵੱਧ ਤੋਂ ਵੱਧ ਸੰਪਰਕ ਵਿਚ ਹੋਣ ਵਾਲੇ
ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਘੋਖ ਕੇ ਗੁਰਮਤਿ ਆਧਾਰਿਤ ਸਾਹਿਤ ਪ੍ਰਕਾਸ਼ਿਤ ਕੀਤਾ
ਜਾਵੇਗਾ।
ਇਸ ਪੈਨਲ ਦੇ
ਮੁੱਢਲੇ ਮੈੰਬਰ ਹਨ :
ਸ. ਗੁਰਬਖਸ਼ ਸਿੰਘ
‘ਕਾਲਾ ਅਫਗਾਨਾ’, ਸ. ਅਮਰਜੀਤ ਸਿੰਘ ਜੀ ‘ਚੰਦੀ’, ਸ. ਰਵਿੰਦਰ ਸਿੰਘ ‘ਪਿੰਜੋਰ’, ਬਲਦੇਵ ਸਿੰਘ
‘ਟੋਰਾਂਟੋ’, ਸ. ਜਸਬਿੰਦਰ ਸਿੰਘ ਜੀ ਖਾਲਸਾ ‘ਦੁਬਈ ਵਾਲੇ’।
‘ਤੱਤ ਗੁਰਮਤਿ
ਪਰਿਵਾਰ’ ਦਾ ਹਰ ਫੈਸਲਾ ਬਹੁਸੰਮਤੀ ਜਾਂ ਸਰਬਸੰਮਤੀ ਦੀ ਥਾਂ ਸਿਰਫ ਤੇ ਸਿਰਫ ‘ਗੁਰੂ-ਸੰਮਤੀ’ ਨਾਲ
ਹੋਵੇਗਾ।
ਇਸ ਦੇ ਕਿਸੇ ਫੈਸਲੇ ਵਿਚ ਵੀ ਪ੍ਰਚਲਿਤ ਪ੍ਰੰਪਰਾ, ਪੰਥ ਪ੍ਰਵਾਣਿਕਤਾ ਆਦਿ ਦੇ ਨਾਂ ਉਤੇ ਸਿਧਾਂਤ
ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਆਧਾਰਿਤ ਦਲੀਲ
ਨਾਲ
‘ਮਨੁੱਖਤਾ ਦੇ ਭਲੇ’ ਵਾਲੇ ਫੈਸਲੇ ਲਏ
ਜਾਣਗੇ।
‘ਤੱਤ ਗੁਰਮਤਿ ਪਰਿਵਾਰ’ ਬਾਰੇ ਕੁੱਝ ਖਾਸ :
‘ਪਰਿਵਾਰ’ ਦੇ
ਪ੍ਰਚਾਰ ਦਾ ਇਕੋ ਇਕ ਹਥਿਆਰ ਨਾਨਕ ਪਾਤਸ਼ਾਹ ਜੀ ਦੀ
‘ਗਿਆਨ ਖੜਗ’ ਹੋਵੇਗੀ। ਕਿਸੇ ਵੀ
ਜੱਥੇਬੰਦੀ ਜਾਂ ਸੰਸਥਾ ਨਾਲ ‘ਪਰਿਵਾਰ’ ਦਾ ਕੋਈ ਟਕਰਾਅ ਜਾਂ ਰੰਜਿਸ਼ ਨਹੀਂ ਹੈ। ਕਿਸੇ ਵੀ ਸ਼ਰੀਰਕ
ਟਕਰਾਅ ਤੋਂ ਬਚਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ‘ਪਰਿਵਾਰ’ ਕਿਸੇ ਨਾਲ ਵੀ
‘ਹੋਇ ਇਕਤ੍ਰ
ਮਿਲਹੁ ਮੇਰੇ ਭਾਈ॥ ਦੁਬਿਦਾ ਦੂਰਿ ਕਰਹੁ ਲਿਵ ਲਾਇ॥ (ਪੰਨਾ ੧੧੮੯)’
ਅਨੁਸਾਰ
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉਤੇ ਸੁਹਿਰਦ ਵਿਚਾਰ ਚਰਚਾ ਦਾ ਹਮੇਸ਼ਾ ਸੁਆਗਤ
ਕਰੇਗਾ। ਪਰ ਧੌਂਸ ਆਧਾਰਿਤ ਕਿਸੇ ਵੀ ਕਾਰਵਾਈ ਤੋਂ
“ਪੜ੍ਹਿ ਅਖਰੁ
ਏਹੋ ਬੂਝੀਐ” (ਪੰਨਾ 473)
ਅਨੁਸਾਰ ਬਚਿਆ
ਜਾਵੇਗਾ। ‘ਪਰਿਵਾਰ’ ਵਿਰੁਧ ਕਿਸੇ ਵੀ
‘ਭੰਡੀ ਪ੍ਰਚਾਰ’ ਦਾ ਜਵਾਬ ਗੁਰੂ
ਗ੍ਰੰਥ ਸਾਹਿਬ ਜੀ ਦੀ ਸੇਧ ਵਿਚ ਸਿਰਫ ਪ੍ਰਚਾਰ ਨਾਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ‘ਪਰਿਵਾਰ’ ਦੇ
ਟ੍ਰੈਕਟ, ਕਿਤਾਬਾਂ, ਵੈਬਸਾਈਟ ਆਦਿ ਵਿਚ ਛਪੇ ਵਿਚਾਰ ਮੁੱਢਲੇ ਤੌਰ ਤੇ ‘ਪਰਿਵਾਰ’ ਦੇ ਮੈਬਰਾਂ
ਵਾਸਤੇ ਹੋਣਗੇ। ਜੇ ਕਿਸੇ ਵਿਅਕਤੀ ਨੂੰ ਵਿਅਕਤੀਗਤ ਸੋਚ ਕਾਰਨ ਉਹ ਵਿਚਾਰ ਠੇਸ ਪਹੁੰਚਾਉਂਣ ਤਾਂ
‘ਪਰਿਵਾਰ’ ਉਸ ਪ੍ਰਤੀ ਜਵਾਬਦੇਹ ਨਹੀਂ ਹੋਵੇਗਾ। ਹਾਂ
ਜੇ ਕੋਈ ‘ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸਵੱਟੀ ’ਤੇ ਆਧਾਰਿਤ ਦਲੀਲ ਨਾਲ ‘ਪਰਿਵਾਰ’ ਦੇ ਕਿਸੀ ਵਿਚਾਰ ਨੂੰ
ਗਲਤ ਸਾਬਿਤ ਕਰ ਦੇਂਦਾ ਹੈ ਤਾਂ ਬਿਨਾ ਸ਼ਰਤ ਮਾਫੀ ਮੰਗ ਕੇ ਉਸ ਵਿਚ ਗੁਰਮਤਿ ਆਧਾਰਿਤ ਸੁਝਾਅ ਅਨੁਸਾਰ
ਲੋੜੀਂਦੀ ਸੋਧ ਕਰ ਲਈ ਜਾਵੇਗੀ। ‘ਪਰਿਵਾਰ’ ਦੇ
ਸਾਰੇ ਆਰਥਿਕ ਸੋਮੇ ਬਹੁਤ ਹੀ ਸੁਚੱਜੇ ਢੰਗ ਨਾਲ ਵਰਤੇ ਜਾਣਗੇ ਤਾਂ ਕਿ ਬੇਲੋੜੇ ਖਰਚ ਤੋਂ ਬਚਿਆ ਜਾ
ਸਕੇ। ‘ਪਰਿਵਾਰ’ ‘ਅਕਾਲ ਤਖ਼ਤ’ ਦੇ ਨਾਂ ’ਤੇ ਜਾਂ ਕਿਸੇ ਹੋਰ ਵਲੋਂ ਕਿਸੇ ਨੂੰ ਵੀ
‘ਪੰਥ’ ਵਿਚੋਂ ਛੇਕਣ ਦੀ
ਕਾਰਵਾਈ ਨੂੰ ਗੁਰਮਤਿ ਅਨੁਸਾਰ ਸਹੀ ਨਹੀਂ ਮੰਨਦਾ। ਇਸ ਕਰਕੇ ‘ਪਰਿਵਾਰ’ ਦੇ ਕਿਸੇ ਵੀ ਮੈਂਬਰ ਖਿਲਾਫ
ਹੋਈ ਐਸੀ ਕਿਸੇ ਵੀ ਕਾਰਵਾਈ ਦਾ ਨੋਟਿਸ ਨਹੀਂ ਲਿਆ ਜਾਵੇਗਾ, ਬਲਕਿ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ
ਜਾਵੇਗਾ। ਵੈਸੇ
‘ਪਰਿਵਾਰ’ ਅਕਾਲ
ਤਖਤ ਦੀ ਸੰਸਥਾ ਨੂੰ ਇਸਦੇ ਸਹੀ ਸਰੂਪ ਵਿਚ (ਜਿਵੇਂ ਕਿ ਛੇਂਵੇ ਨਾਨਕ ਸਰੂਪ ਨੇ ਇਸ ਨੂੰ ਬਣਾਇਆ ਸੀ)
ਇਸ ਨੂੰ ਸਮਰਪਿਤ ਹੈ। ਪਰ ਇਸ ਨੂੰ ਕਚਿਹਰੀ ਦਾ ਰੂਪ (ਜੋ ਭ੍ਰਿਸ਼ਟ ਰਾਜਨੀਤਿਕਾਂ ਅਤੇ ਪੁਜਾਰੀਆਂ ਨੇ
ਇਸ ਨੂੰ ਦੇ ਦਿਤਾ ਹੈ) ਵਿਚ ‘ਪਰਿਵਾਰ’ ਗੁਰਮਤਿ ਵਿਰੋਧੀ ਜਾਣ ਕੇ ਪ੍ਰਵਾਨ ਨਹੀਂ ਕਰਦਾ।
‘ਤੱਤ ਗੁਰਮਤਿ ਪਰਿਵਾਰ’ ਦੀ ਮੈਂਬਰਸ਼ਿਪ ਬਾਰੇ ਕੁੱਝ ਹੋਰ ਗੱਲਾਂ :
ਫਿਲਹਾਲ, ਇਸ
ਪਰਿਵਾਰ ਦੀ ਮੈਬਰਸ਼ਿਪ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ।
‘ਪਰਿਵਾਰ’ ਦੇ
ਵਿਚਾਰਾਂ ਨਾਲ ਵਿਅਕਤੀਗਤ ਅਸਹਿਮਤੀ ਕਾਰਨ ਕੋਈ ਵੀ ਮੈਂਬਰ ਕਿਸੇ ਵੀ ਵੇਲੇ ‘ਪਰਿਵਾਰ’ ਛੱਡਣ ਲਈ
ਆਜ਼ਾਦ ਹੋਵੇਗਾ। ਵੈਸੇ ਹਰ ਮੈਂਬਰ
ਦੇ ਹਰ ਛੋਟੇ ਤੋਂ ਛੋਟੇ ਸ਼ੰਕੇ ਦਾ ਵੀ ਗੁਰਮਤਿ ਆਧਾਰਿਤ ਦਲੀਲ ਨਾਲ ਸਪਸ਼ਟੀਕਰਨ ਦੇਣ ਦਾ ਹਰ ਸੰਭਵ
ਯਤਨ ਕੀਤਾ ਜਾਵੇਗਾ। ਐਸੇ ਸਾਰੇ ਸ਼ੰਕੇ ਅਤੇ ਉਹਨਾਂ ਦੇ ਸਪੱਸ਼ਟੀਕਰਨਾਂ ਨੂੰ ਲਿਖਤੀ ਰੂਪ ਵਿਚ ਦੇਣ ਦੀ
ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇਗੀ। ਪਰਿਵਾਰ ਕਿਸੇ ਵੀ ਮੈਂਬਰ ਦੀ ਵਿਅਕਤੀਗਤ ਕਮਜ਼ੋਰੀ ਲਈ
ਜਿੰਮੇਵਾਰ ਤੇ ਜਵਾਬਦੇਹ ਨਹੀਂ ਹੋਵੇਗਾ। ਪ੍ਰਬੰਧਕੀ ਸੇਵਾਦਾਰਾਂ ਵਿਚੋਂ
‘ਬਜ਼ਰ ਕੁਰਹਿਤ’ ਸਮੇਤ ਵੱਡੀ ਗਲਤੀ
ਕਰਨ ਵਾਲੇ ਸੇਵਾਦਾਰੀ ਤੋਂ ਬਰਖਾਸਤ ਸਮਝੇ ਜਾਣਗੇ। ਆਮ ਹਾਲਾਤ ਵਿਚ ‘ਪਰਿਵਾਰ’ ਦੇ ਕਿਸੇ ਵੀ ਸਮਾਗਮ
ਮੋਕੇ/ਕਿਸੇ ਨੂੰ ਵੀ ਕਿਸੀ ਵੀ ਸੇਵਾ ਬਦਲੇ ਸਿਰੋਪਾਉ, ਸਨਮਾਨ ਆਦਿ ਨਹੀਂ ਦਿੱਤਾ ਜਾਵੇਗਾ ਪਰ ਸਮਾਜ
ਪ੍ਰਤੀ ਸੰਵੇਦਨਸ਼ੀਲ ਸਚਿਆਰੇ ਮਨੁੱਖਾਂ ਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਖਾਸ ਯੋਗਦਾਨ ਜਾਂ ਘਾਲੀਆਂ
ਗਈਆਂ ਸੱਚੀਆਂ ਸੁਚੀਆਂ ਘਾਲਨਾਵਾਂ ਨੂੰ ਮੁੱਖ ਰੱਖਿਦਿਆਂ (ਪੂਰੀ ਛਾਨਬੀਨ ਉਪਰੰਤ ਵਿਚਾਰਵਟਾਂਦਰੇ
ਤੋਂ ਬਾਅਦ) ਵਿਸ਼ੇਸ਼ ਸਨਮਾਨ ਰਾਹੀਂ ਸਨਮਾਨਿਤ ਕੀਤਾ ਜਾ ਸਕਦਾ ਹੈ, ਤਾਂਕਿ ਚੌਧਰ, ਚਾਪਲੂਸੀ, ਹੰਕਾਰ,
ਗੁਟਬੰਦੀ ਆਦਿ ਅਲਾਮਤਾਂ ਨੂੰ ‘ਪਰਿਵਾਰ’ ਤੋਂ ਦੂਰ ਰਖਿਆ ਜਾ ਸਕੇ। ‘ਪਰਿਵਾਰ’ ਦੇ ਹਰ ਮੈਂਬਰ ਤੋਂ
ਇਹ ਆਸ ਕੀਤੀ ਜਾਂਦੀ ਹੈ ਕਿ ਉਹ ‘ਪਰਿਵਾਰ’ ਨਾਲ ਜੁੱੜ ਕੇ ਹਰ ਸੇਵਾ ਨਿਸ਼ਕਾਮ ਭਾਵ ਨਾਲ (ਬਿਨਾ ਕਿਸੀ
ਲਾਭ, ਸਨਮਾਨ ਆਦਿ ਦੀ ਇੱਛਾ ਦੇ) ਕਰੇਗਾ। ‘ਪਰਿਵਾਰ’ ਪ੍ਰਤੀ ਕੀਤੀ ਗਈ ਹਰ ਉਸਾਰੂ ਆਲੋਚਣਾ ਦਾ
ਸੁਆਗਤ ਕੀਤਾ ਜਾਵੇਗਾ। ‘ਪਰਿਵਾਰ’ ਦੇ ਸਾਰੇ ਵਿੱਤੀ ਤੇ ਹੋਰ ਕੰਮ ਬਿਲਕੁਲ ਪਾਰਦਰਸ਼ੀ ਹੋਣਗੇ। ਕੁੱਝ
ਵੀ ਗੁਪਤ ਨਹੀਂ ਹੋਵੇਗਾ। ‘ਪਰਿਵਾਰ’ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਲੌੜੀਂਦੇ ਆਰਥਿਕ ਸਾਧਨਾਂ ਦੇ
ਪ੍ਰਬੰਧ ਲਈ ਵੀਚਾਰਾਂ ਅਤੇ ਸੇਧਾਂ ਪਰਿਵਾਰਕ ਮਿਲਣੀ (ਇਜਲਾਸ) ਵੇਲੇ ਕੀਤੀਆਂ ਜਾਇਆ ਕਰਨਗੀਆਂ।
‘ਪਰਿਵਾਰ’ ਦਾ ਹਰ ਮੈਂਬਰ ਨਾਲੋ ਨਾਲ ਕਿਸੇ ਵੀ ਹੋਰ ਪ੍ਰਚਲਿਤ ਪੰਥਕ ਜੱਥੇਬੰਦੀ ਜਾਂ ਸੰਸਥਾ ਆਦਿ ਦਾ
ਮੈਂਬਰ ਬਨਣ ਲਈ ਆਜ਼ਾਦ ਹੋਵੇਗਾ। ਉਹ ਕਿਸੇ ਹੋਰ
ਸੰਸਥਾ ਦਾ ਮੈਂਬਰ ਵੀ ਬਣਿਆ ਰਹਿ ਸਕਦਾ ਹੈ,
ਬਾ-ਸ਼ਰਤ ਉਹ ਸੰਸਥਾ
ਗੁਰਮਤਿ ਅਨੁਸਾਰੀ ਵਿਚਰ ਰਹੀ ਹੋਵੇ।
***********************************************